Desi Stories

Migrant Writing in South Asian Languages

Desi Stories

Migrant Writing in South Asian Languages

ਨਿਰਮਲ ਗੁਲਾਟੀ ਵਿਨੀਤ

ਵਿਨੀਤ, ਨਿਰਮਲ ਗੁਲਾਟੀ

Expert Overview

ਕਈ ਵਰ੍ਹੇ ਫਗਵਾੜੇ ਵਿਚ ਮੁਖ ਅਧਿਆਪਕ ਲੱਗੀ ਰਹੀ ਤੇ ਫਿਰ ਕਿਸਮਤ ਜੀਵਨ ਸਾਥੀ ਨਾਲ ਇੰਗਲੈਂਡ ਲੈ ਆਈ। ਅਧਿਆਪਕੀ ਦੂਰ ਕਿਤੇ ਰਹਿ ਗਈ। 15 ਵਰ੍ਹੇ ਪਹਿਲੇ ਮੈਨੇਜਮੈਂਟ ਦੀ ਨੌਕਰੀ ਤੋਂ ਰਿਟਾਇਰ ਹੋ ਕੇ ਐਸਾ ਘਰ ਵਿਚ ਵੜੀ ਕਿ ਜ਼ਿੰਦਗੀ ਇਕ ਚਾਰਦਿਵਾਰੀ ਵਿਚ ਬੰਦ ਹੋ ਕੇ ਰਹਿ ਗਈ। ਸਾਹਿਤ, ਕਵਿਤਾ ਜੋ ਕਦੇ ਜ਼ਿੰਦਗੀ ਦਾ ਅੰਦ ਸੀ, ਦੂਰ ਰਹ ਗਿਆ। ਉਦਾਸੀ, ਹਨੇਰਾ, ਗ਼ਮ, ਚਾਰੋ ਪਾਸੇ ਮੰਡਰਾਉਣ ਲਗਿਆ, ਬਾਹਰ ਨਿਕਲਣ ਦਾ, ਕਿਸੇ ਨੂੰ ਮਿਲਣ ਦਾ ਚਾਅ, ਉਮੰਗ ਜਾਂਦਾ ਰਿਹਾ। 73 ਸਾਲ ਦੀ ਉਮਰੇ ਕੋਈ ਚਾਅ ਕਰੇ ਵੀ ਤੇ ਕਿਵੇਂ। ਸੋਚ ਨੇ ਸੋਚਣਾ ਬੰਦ ਕਰ ਦਿੱਤਾ। ਜਿਵੇਂ ਸਰੀਰ ਦੇ ਅੰਗਾਂ ਨੇ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ। ਫਿਰ ਜ਼ਿੰਦਗੀ ਨੇ ਇੰਦਰਜੀਤ ਨਾਲ ਮਿਲਾਇਆ ਤਾਂ ਜ਼ਿੰਦਗੀ, ਸਾਹਿਤ, ਕਵਿਤਾ ਜਿਵੇਂ ਆਵਾਜ਼ਾਂ ਮਾਰਨ ਲੱਗੇ। ਫਿਰ ਅਚਨਚੇਤ ਕਲਮ ਤੇ ਹੱਥ ਜਾ ਪਿਆ। 76 ਸਾਲ ਦੀ ਉਮਰੇ ਘੱਟੋ-ਘੱਟ ਏਨੀਆਂ ਕਵਿਤਾਵਾਂ ਜ਼ਰੂਰ ਹੋ ਗਈਆਂ ਹਨ ਕਿ ਪੋਤਰੇ ਪੋਤਰੀਆਂ ਤੇ ਦੋਹਤਰੇ- ਦੋਹਤਰੀਆਂ ਨੂੰ ਇਕ ਕਿਤਾਬ ਦੇ ਕੇ ਜਾ ਸਕਾਂ। ਖ਼ੁਦ ਨੂੰ ਪਹਿਲੀ ਕਵਿਤਾ ਲਿਖ ਕੇ ਸ਼ਾਇਦ ਏਨੀ ਖ਼ੁਸ਼ੀ ਨਹੀਂ ਸੀ ਹੋਈ , ਜਿੰਨੀ ਖ਼ੁਸ਼ੀ ਇੰਦਰਜੀਤ ਨੂੰ ਕਵਿਤਾ ਸੁਣ ਕੇ ਹੋਈ। ਬਸ ਹੁਣ ਇਕ ਹੀ ਤੰਮਨਾ ਹੈ ਕਿ ਕੁਝ ਅਜਿਹਾ ਲਿਖਾਂ ਜੋ ਸਦਾ ਰਹੇ। ਅੱਜਕਲ ਲੈਸਟਰ ਵਿਚ ਆਪਣੇ ਜੀਵਨ ਸਾਥੀ ਕੈਲਾਸ਼ ਗੁਲਾਟੀ ਨਾਲ ਰਹਿ ਰਹੀ ਹਾਂ।

 

 


Publications

ਸਾਹਿਤਕ ਰਚਨਾਵਾਂ 😕



Education

ਪੜ੍ਹਾਈ : ?

 


Experience

ਕਿੱਤਾ : ?

ਅਧਿਆਪਕ

 













ਨਿਰਮਲ ਗੁਲਾਟੀ ਵਿਨੀਤ
Scroll to top