Migrant Writing in South Asian Languages
Migrant Writing in South Asian Languages
ਜਨਮ: (17 ਅਪਰੈਲ 1926- 10 ਜੂਨ 2017)
ਪਿੰਡ : ਕਲਾਰ, ਜ਼ਿਲ੍ਹਾ ਰਾਵਲਪਿੰਡੀ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ)
ਪਤਾ (ਯੂ.ਕੇ.) : ਲੰਡਨ
ਜਾਣਕਾਰੀ : 1946 ਲੰਡਨ ਚਲੀ ਗਈ।
ਪਰਿਵਾਰ: ਪਤੀ: ਡਾ ਗੋਪਾਲ ਸਿੰਘ ਪੁਰੀ , ਇੱਕ ਬੇਟੇ ਦਾ ਜਨਮ ਦਾ ਹੋਇਆ
ਦਿਲਚਸਪੀ :
ਇਹ ਕਹਾਣੀ ਸੰਗ੍ਰਹਿ ਪਰਵਾਸ ਨਾਲ ਜੁੜ ਹਨ। ਮੁੱਢਲੇ ਪਰਵਾਸੀਆਂ ਦੇ ਜੀਵਨ ਸੰਘਰਸ਼ ਨੂੰ ਸਮਝਣ ਲਈ ਇਹਨਾਂ ਵਿਚੋਂ ਕਈ ਕਹਾਣੀਆਂ ਬੇਹੱਦ ਮਹੱਤਵਪੂਰਨ ਹਨ। ਪੰਜਾਬੀ ਸਮਾਜ, ਖ਼ਾਸ ਕਰਕੇ ਪੜ੍ਹੇ-ਲਿਖੇ, ਮੱਧਵਰਗੀ ਸਮਾਜ, ਹਿੰਦੂ-ਸਿੱਖ ਸਮਾਜ ਨੂੰ ਸਮਝਣ ਲਈ ਮਹੱਤਵਪੂਰਨ ਹਨ। ਕਿੳਂੁਕਿ ਕਹਾਣੀਕਾਰਾ ਇਕ ਔਰਤ ਹੈ ਸੋ ਉਸਦੀਆਂ ਕਹਾਣੀਆਂ ਵਿਚ ਔਰਤ ਦਾ ਦੁਖਾਂਤਕ ਜੀਵਨ ਵੀ ਪੇਸ਼ ਹੋਇਆ ਹੈ। ਉਹ ਭਾਰਤ-ਪਾਕਿਸਤਾਨੀ ਔਰਤਾਂ ਦੇ ਨਾਲ-ਨਾਲ ਅਫ਼ਰੀਕੀ ਤੇ ਬਰਤਾਨਵੀ ਔਰਤਾਂ ਦੀ ਪੀੜਾ ਦੀ ਅਵਾਜ਼ ਉਠਾਉਣ ਦੀ ਕੋਸ਼ਿਸ਼ ਕਰਦੀ ਹੈ।
4 ਕਹਾਣੀ ਸੰਗ੍ਰਹਿ ;
2. ਦੋ ਤਜਵੀਜ਼ਾਂ (13 ਕਹਾਣੀਆਂ)
3. ਲੇਡੀ ਮਾਰਗਰੇਟ (19 ਕਹਾਣੀਆਂ),
4. ਸੂਲੀ ’ਤੇ ਟੰਗਿਆ ਪਿਉ (21 ਕਹਾਣੀਆਂ)
ਨਵਯੁਗ ਪਬਲੀਸ਼ਰ , ਹੌਜ਼ ਖਾਸ, ਨਵੀਂ ਦਿੱੱਲੀ. ਵਲੋਂ ‘ਮੇਰੀਆਂ ਕਹਾਣੀਆਂ’ ਕਹਾਣੀ-ਸੰਗ੍ਰਹਿ ਨਾਂ ਹੇਠ ਪਹਿਲੀ ਵਾਰ 2002 ਵਿਚ ਛਪੀ ਹੋਈ ਹੈ।
ਉਸਨੇ ਲੱਗਪੱਗ 37 ਪੁਸਤਕਾਂ ਲਿਖੀਆਂ ਹਨ।
ਪੜ੍ਹਾਈ: ਫਿਰ ਛੇਵੀਂ ਤੱਕ ਰਾਵਲਪਿੰਡੀ ਤੋਂ, ਅਤੇ ਉਸ ਮਗਰੋਂ ਲਾਹੌਰ ਤੋਂ ਪੜ੍ਹਾਈ ਜਾਰੀ ਰੱਖੀ। ਉਸਦੇ ਮਾਤਾ ਜੀ ਨੇ ਉਸਨੂੰ ਕਾਲਜ ਗਰੈਜੂਏਟ ਬਣਾਉਣਾ ਚਾਹੁੰਦੇ ਸਨ, ਪਰ ਪਰ ਬਦਕਿਸਮਤੀ ਨਾਲ ਉਹ ਬਿਮਾਰ ਪੈ ਗਈ ਅਤੇ ਪੜ੍ਹਾਈ ਪੂਰੀ ਨਹੀਂ ਕਰ ਸਕੀ।